ਬੈਂਕ ਨਾ ਜਾਓ, ਧੱਕੇ ਨਾ ਖਾਓ, NUUP ਦੀ ਵਰਤੋਂ ਕਰੋ। NUUP Explained — Tazarbekar ਤਜ਼ਰਬੇਕਾਰ

ਆਪਾਂ ਹਰ ਰੋਜ਼ ਦੇਖਦੇ ਹਾਂ ਕਿ Demonization ਤੋਂ ਬਾਅਦ ਸਭ ਲੋਕਾਂ ਨੂੰ ਕਿੰਨਾ ਖੱਜਲ ਖੁਆਰ ਹੋਣਾ ਪਿਆ, ਚਾਹੇ ਸਰਕਾਰ ਦੁਆਰਾ ਲਗਾਤਾਰ ਇਸਨੂੰ ਜਨਹਿੱਤ ਵਿੱਚ ਦੱਸਿਆ ਜਾ ਰਿਹਾ ਹੈ ਪਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਪ੍ਰਤੀਸ਼ਤ ਲੋਕਾਂ ਨੇ Internet Banking ਜਾਂ smartphone ਦੀ ਮਦਦ ਨਾਲ ਆਪਣੇ ਬੈਂਕ ਦੇ ਕੰਮ ਕਾਫੀ…

via ਬੈਂਕ ਨਾ ਜਾਓ, ਧੱਕੇ ਨਾ ਖਾਓ, NUUP ਦੀ ਵਰਤੋਂ ਕਰੋ। NUUP Explained — Tazarbekar ਤਜ਼ਰਬੇਕਾਰ

Advertisements

 ਦਿਲ ਦੀਆਂ ਗੱਲਾਂ

ਸੱਚ ਕਹਿ ਕੇ ਬਣਦੇ ਹਾਂ ਮਾੜੇ , ਸੱਚ ਸੁਣ ਕੇ ਲੱਗਦਾ ਹੈ ਮਾੜਾ ,
ਪਰ ਜੋ ਏਨੀ ਹਿੰਮਤ ਕਰਦੈ , ਮੈਨੂੰ ਓਹੀ ‘ ਨਰ ‘ ਲਗਦਾ ਹੈ |
ਉਂਜ ਕਿਸੇ ਮੰਜ਼ਿਲ ਦਾ ਰਸਤਾ, ਸੌਖਾ ਤਾਂ ਨਹੀਂ ਹੁੰਦਾ ‘ ਮਹਿਰਮ ‘,

ਪਰ ਤੂੰ ਨਾਲ ਤੁਰੇਂ ਜਦ ਮੇਰੇ , ਸੌਖਾ ਬਹੁਤ ਸਫ਼ਰ ਲੱਗਦਾ ਹੈ |

————————————————–
ਖ਼ੁਦ ਨੂੰ ਦਰਦ ਮਿਲੇ ਤਾਂ ਦਰਦ ਪਰਾਇਆ ਵੀ ਫਿਰ ਲਗਦੈ ਆਪਨਾ,

ਦਰਦ ਮਿਲੇ ਤਾਂ ਦਰਦ ਵੰਡਾਉਣਾ ਏਹੀ ਦਰਦ ਸਿਖਾ ਦਿੰਦਾ ਹੈ |
ਪਿਆਰ, ਮੁਹੱਬਤ, ਮੇਲ ਵਿਛੋੜਾ , ਦਰਦ , ਤਸੀਹੇ , ਰੋਸੇ, ਧੋਖੇ,

ਜੋ ਵੀ ਦਿਲ ਨੂੰ ਲਗ ਜਾਂਦਾ ਹੈ , ਹੱਥ ਵਿੱਚ ਕਲਮ ਫੜਾ ਦਿੰਦਾ ਹੈ |

—————————————————–
ਮੈਂ ਤੇਰਾ ਹਾਂ ਇਵੇਂ ਕਹਿ ਕੇ , ਉਹ ਐਵੇਂ ਦਿਲਲਗੀ ਕਰਦੈ |

ਮਿਲੇ ਮੌਕਾ ਜਦੋਂ ਜਿਸ ਨੂੰ , ਦਗ਼ਾ ਹਰ ਆਦਮੀ ਕਰਦੈ |
ਮਿਟਾ ਕੇ ‘ ਮੈਂ ‘ ਕਿਸੇ ਦੇ ਨਾਮ ਕਿਹੜਾ ਜ਼ਿੰਦਗੀ ਕਰਦੈ |

ਨਸੀਬਾਂ ਨਾਲ ਹੀ ਮਿਲਦੈ , ਜੋ ਸੱਚੀ ਦੋਸਤੀ ਕਰਦੈ |

=====================
ਮੇਰੇ ਸੰਗ ਤਾਂ ਹਮੇਸ਼ਾ ਹੀ ਅਜੇਹਾ ਹਾਦਸਾ ਹੋਇਆ ।

ਜਿਨ੍ਹਾਂ ਤੋਂ ਨੇੜਤਾ ਚਾਹੀ ਉਨ੍ਹਾਂ ਤੋਂ ਫ਼ਾਸਲਾ ਹੋਇਆ ।
ਤੇਰੇ ਮਗਰੋਂ ਮੈਂ ਕਿਸ ਦੇ ਨਾਲ ਕਰਦਾ ਦਿਲ ਦੀਆਂ ਗੱਲਾਂ